ਕੋਈ ਵੀ ਰਿਸ਼ਤਾ ਉਦੋਂ ਤੱਕ ਸਹੀ ਤਰ੍ਹਾਂ ਨਿਭਦਾ ਹੈ, ਜਦੋਂ ਤੱਕ ਉਸ 'ਚ ਭਰੋਸਾ ਹੋਵੇ। ਜਦੋਂ ਤੁਸੀਂ ਕਿਸੇ ਨਾਲ ਰਿਲੇਸ਼ਨਸ਼ਿਪ 'ਚ ਹੁੰਦੇ ਹੋ ਤਾਂ ਕਈ ਅਜਿਹੇ ਮੌਕੇ ਆਉਂਦੇ ਹਨ, ਜਦੋਂ ਤੁਹਾਨੂੰ ਝੂਠ ਦਾ ਸਹਾਰਾ ਲੈਣਾ ਪੈਂਦਾ ਹੈ। ਇਹ ਝੂਠ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ, ਸਗੋਂ ਉਸ ਸਥਿਤੀ ਨੂੰ ਸੰਭਾਲਣ ਲਈ ਬੋਲਣੇ ਪੈਂਦੇ ਹਨ। ਹਾਲਾਂਕਿ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਜਿੰਨਾ ਹੋ ਸਕੇ, ਝੂਠ ਘੱਟ ਬੋਲੋ। ਇਸ ਨੂੰ ਆਦਤ ਨਾ ਬਣਾਓ। ਇਹ ਹਨ ਆਮ ਤੌਰ 'ਤੇ ਰਿਲੇਸ਼ਨਸ਼ਿਪ 'ਚ ਬੋਲੇ ਜਾਣ ਵਾਲੇ ਝੂਠ, ਜੋ ਰਿਸ਼ਤਾ ਬਚਾਈ ਰੱਖਣ ਲਈ ਜ਼ਰੂਰੀ ਹਨ।
1. ਅਕਸਰ ਦੋ ਜੀਆਂ 'ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ। ਆਪੋ-ਆਪਣੀ ਥਾਂ ਦੋਵੇਂ ਸਹੀ ਹਨ ਪਰ ਕਈ ਵਾਰ ਗੱਲ ਵਿਗੜਦੀ ਦੇਖ ਕੇ ਆਪਣੇ ਸਾਥੀ ਨੂੰ ਸਹੀ ਦੱਸ ਕੇ ਝਗੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 'ਤੁਹਾਡੀ ਗੱਲ ਸਹੀ ਹੈ...' ਕੀ ਤੁਸੀਂ ਵੀ ਕੁਝ ਅਜਿਹਾ ਕਹਿੰਦੇ ਹੋ?
2. ਕਈ ਵਾਰ ਤੁਹਾਨੂੰ ਆਪਣੇ ਸਾਥੀ ਦੀ ਡ੍ਰੈੱਸ ਸੈਂਸ ਭਾਵ ਕੱਪੜੇ ਪਹਿਨਣ ਦਾ ਸਲੀਕਾ ਪਸੰਦ ਨਹੀਂ ਆਉਂਦਾ ਪਰ ਇਹ ਦੱਸਣ 'ਚ ਤੁਸੀਂ ਝਿਜਕਦੇ ਹੋ। ਤੁਹਾਨੂੰ ਕਿਸੇ ਪਾਸਿਓਂ ਵੀ ਸਾਥੀ ਅਤੇ ਉਸ ਦੀ ਡ੍ਰੈੱਸ ਚੰਗੀ ਨਹੀਂ ਲੱਗਦੀ ਪਰ ਉਹ ਦੁਖੀ ਨਾ ਹੋ ਜਾਵੇ, ਇਹ ਸੋਚ ਕੇ ਤੁਸੀਂ ਉਸ ਨੂੰ ਮਨ ਦੀ ਗੱਲ ਨਹੀਂ ਕਹਿੰਦੇ ਅਤੇ ਉਸ ਦੇ ਪੁੱਛਣ 'ਤੇ ਝੂਠ ਬੋਲ ਦਿੰਦੇ ਹਨ ਕਿ ਇਹ ਡ੍ਰੈੱਸ ਤੁਹਾਡੇ 'ਤੇ ਖੂਬ ਫੱਬ ਰਹੀ ਹੈ।
3. ਜ਼ਰੂਰੀ ਨਹੀਂ ਕਿ ਤੁਹਾਨੂੰ ਆਪਣੇ ਸਾਥੀ ਦਾ ਬਣਾਇਆ ਹਰ ਪਕਵਾਨ ਪਸੰਦ ਆ ਜਾਵੇ ਪਰ ਮਨ ਦੀਆਂ ਭਾਵਨਾਵਾਂ ਜ਼ਾਹਿਰ ਕਰਨ ਤੋਂ ਝਿਜਕ ਜਾਂਦੇ ਹੋ। ਅਜਿਹੇ 'ਚ ਸਾਥੀ ਦੇ ਪੁੱਛਣ 'ਤੇ ਤੁਸੀਂ ਝੂਠੀ ਸਿਫਤ ਕਰ ਦਿੰਦੇ ਹੋ 'ਤੇਰੇ ਜਿੰਨਾ ਵਧੀਆ ਖਾਣਾ ਸ਼ਾਇਦ ਹੀ ਕੋਈ ਬਣਾਉਂਦਾ ਹੋਵੇ।'
ਕੀ ਵਾਕਈ ਭਾਰ ਘਟਾਉਂਦੀ ਹੈ Green Tea !
NEXT STORY